ਪਤੀ ਆਖਰੀ ਸਾਹ ਲੈ ਰਿਹਾ ਸੀ। ਸਾਰਾ ਪਰਵਾਰ ਤੇ ਦੋਸਤ-ਰਿਸ਼ਤੇਦਾਰ ਕੋਲ ਬੈਠੇ ਸਨ। ਪਤਨੀ ਨੇ ਉਸ ਕੋਲ ਆ ਕੇ ਕਿਹਾ, ‘‘ਇਹ ਦਵਾਈ ਤੁਸੀਂ ਪੀ ਲਵੋ।”
ਪਤੀ, ‘‘ਮੇਰਾ ਆਖਰੀ ਸਮਾਂ ਆ ਗਿਆ ਹੈ। ਹੁਣ ਮੈਂ ਇਹ ਦਵਾਈ ਪੀ ਕੇ ਕੀ ਕਰਾਂਗਾ?”
ਪਤਨੀ, ‘‘ਤੁਸੀਂ ਇਹ ਪੀ ਲਵੋ, ਨਹੀਂ ਤਾਂ ਤੁਹਾਡੇ ਮਰਨ ਪਿੱਛੋਂ ਇਹ ਮਹਿੰਗੀ ਦਵਾਈ ਐਵੇਂ ਚਲੀ ਜਾਵੇਗੀ।”
********
ਅੱਧੀ ਰਾਤ ਨੂੰ ਪਤਨੀ ਨੇ ਪਤੀ ਨੂੰ ਝੰਜੋੜ ਕੇ ਉਠਾਉਂਦਿਆਂ ਕਿਹਾ, ‘‘ਮੈਂ ਕਿਹਾ ਉਠੋ ਜੀ, ਦੇਖੋ ਘਰ ਵਿੱਚ ਚੋਰ ਵੜ ਗਿਆ ਹੈ, ਜੋ ਤੁਹਾਡੀਆਂ ਜੇਬਾਂ ਦੀ ਤਲਾਸ਼ੀ ਲੈ ਰਿਹਾ ਹੈ।”
ਪਤੀ ਖਿੱਝ ਕੇ ਬੋਲਿਆ, ‘‘…ਤਾਂ ਇਸ ਵਿੱਚ ਮੇਰੀ ਨੀਂਦ ਕਿਉਂ ਖਰਾਬ ਕਰਦੀ ਏਂ? ਇਹ ਤੁਹਾਡਾ ਦੋਵਾਂ ਦਾ ਆਪਸੀ ਮਾਮਲਾ ਹੈ, ਤੂੰ ਖੁਦ ਹੀ ਉਸ ਨਾਲ ਨਜਿੱਠ ਲੈ।”
********
ਪ੍ਰੇਮੀ ਨੇ ਪ੍ਰੇਮਿਕਾ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ। ਪ੍ਰੇਮੀ ਬੋਲਿਆ, ‘‘ਹੁਣ ਮੈਂ ਪੂਰੀ ਉਮਰ ਵਿਆਹ ਨਹੀਂ ਕਰਵਾਵਾਂਗਾ।”
ਪ੍ਰੇਮਿਕਾ ਖੁਸ਼ ਹੋ ਕੇ ਬੋਲੀ, ‘‘ਮੇਰੇ ਨਾਲ ਤੇਰਾ ਵਿਆਹ ਨਹੀਂ ਹੋ ਰਿਹਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਵਿਆਹ ਕਰਵਾਵੇਂ ਹੀ ਨਾ।”
ਪ੍ਰੇਮੀ ਬੋਲਿਆ, ‘‘ਜੇ ਤੇਰੇ ਵਰਗੀ ਕੁੜੀ ਮੇਰੇ ਨਾਲ ਵਿਆਹ ਨਹੀਂ ਕਰਵਾਉਂਦੀ, ਤਾਂ ਹੋਰ ਕੌਣ ਕਰਾਏਗੀ।”
********
ਕਤਲ ਦੇ ਕੇਸ ‘ਚ ਫਸੇ ਨੌਜਵਾਨ ਨੇ ਉਸ ਦੀ ਸਜ਼ਾ ਬਾਰੇ ਫੈਸਲਾ ਕਰਨ ਵਾਲੀ ਜਿਊਰੀ ਦੇ ਇੱਕ ਮੈਂਬਰ ਨੂੰ ਭਾਰੀ ਰਿਸ਼ਵਤ ਦੇ ਕੇ ਪ੍ਰਾਰਥਨਾ ਕੀਤੀ ਕਿ ਉਸ ਨੂੰ ਕੈਦ ਦੀ ਸਜ਼ਾ ਹੋ ਜਾਵੇ, ਫਾਂਸੀ ਦੀ ਨਹੀਂ। ਜਿਊਰੀ ਨੇ ਉਸ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ।
ਨੌਜਵਾਨ ਨੇ ਉਸ ਜੱਜ ਦਾ ਧੰਨਵਾਦ ਕਰਦਿਆਂ ਕਿਹਾ, ‘‘ਮੈਨੂੰ ਕੈਦ ਦੀ ਸਜ਼ਾ ਦਿਵਾਉਣ ‘ਚ ਤੁਹਾਨੂੰ ਕਾਫੀ ਮਿਹਨਤ ਕਰਨੀ ਪਈ ਹੋਵੇਗੀ?”
ਜੱਜ ਬੋਲਿਆ, ‘‘ਬਹੁਤ ਜ਼ਿਆਦਾ, ਜਿਊਰੀ ਦੇ ਬਾਕੀ ਮੈਂਬਰ ਤੈਨੂੰ ਸਾਫ ਬਰੀ ਕਰਨ ‘ਤੇ ਤੁਲੇ ਹੋਏ ਸਨ।”
********
ਕਵੀ (ਥਾਣੇਦਾਰ ਨੂੰ), ‘‘ਸਰ, ਤੁਹਾਡੇ ਜਿਹੜੇ ਪੁਲਸ ਮੁਲਾਜ਼ਮ ਡਿਊਟੀ ‘ਤੇ ਕੁਤਾਹੀ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ਕੀ ਸਜ਼ਾ ਦਿੰਦੇ ਹੋ?”
ਥਾਣੇਦਾਰ, ‘‘ਮੈਂ ਉਨ੍ਹਾਂ ਦੀ ਡਿਊਟੀ ਕਿਸੇ ਕਵੀ ਸੰਮੇਲਨ ‘ਚ ਲਗਾ ਦਿੰਦਾ ਹਾਂ।
*******
ਪਤੀ (ਬੜੇ ਮਾਣ ਨਾਲ), ‘‘ਮੈਂ ਆਪਣਾ ਭਵਿੱਖ ਖੁਦ ਬਣਾਇਆ ਹੈ।”
ਪਤਨੀ (ਮੱਥੇ ‘ਤੇ ਹੱਥ ਮਾਰ ਕੇ), ‘‘ਲਓ, ਮੈਂ ਅੱਜ ਤੱਕ ਰੱਬ ਦਾ ਹੀ ਕਸੂਰ ਕੱਢਦੀ ਰਹੀ ਸੀ।”
********
ਪ੍ਰੋਫੈਸਰ ਭਾਟੀਆ ਦਾ ਦੋਸਤ, ‘‘ਤੂੰ ਅੰਡਰਵੀਅਰ ਤੇ ਬੁਨੈਣ ਕਿਉਂ ਪਾਈ ਬੈਠਾ ਏਂ?”
ਪ੍ਰੋਫੈਸਰ ਭਾਟੀਆ, ‘‘ਅੱਜ ਛੁੱਟੀ ਦਾ ਦਿਨ ਹੈ, ਕਿਹੜਾ ਕਿਸੇ ਨੇ ਮਿਲਣ ਆਉਣਾ ਹੈ?”
ਦੋਸਤ, ‘‘ਉਹ ਤਾਂ ਠੀਕ ਹੈ, ਪਰ ਨਾਲ ਤੂੰ ਗਲੇ ਵਿੱਚ ਨੈਕਟਾਈ ਕਿਉਂ ਲਟਕਾਈ ਹੋਈ ਹੈ?”
ਪ੍ਰੋਫੈਸਰ ਭਾਟੀਆ, ‘‘ਕੀ ਪਤਾ ਕੋਈ ਮਿਲਣ ਲਈ ਆ ਹੀ ਜਾਵੇ।”
*******
ਪ੍ਰੇਮੀ (ਪ੍ਰੇਮਿਕਾ ਨੂੰ), ‘‘ਤੂੰ ਮੇਰੇ ਨਾਲ ਸੱਚਾ ਪਿਆਰ ਕਰਦੀ ਏਂ ਨਾ ਵੰਦਨਾ?”
ਪ੍ਰੇਮਿਕਾ, ‘‘ਇਸ ਵਿੱਚ ਕੀ ਸ਼ੱਕ ਹੈ?”
ਪ੍ਰੇਮੀ, ‘‘…ਤਾਂ ਕਿਰਪਾ ਕਰ ਕੇ ਵਿਆਹ ਕਿਸੇ ਹੋਰ ਨਾਲ ਕਰਵਾ ਲਵੀਂ।”
********
ਗਾਹਕ (ਸ਼ੋਅਰੂਮ ਦੇ ਸੇਲਜ਼ਮੈਨ ਨੂੰ), ‘‘ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਖਰੀਦਦਾਰੀ ਕਰਨ ਆਇਆ ਜੋੜਾ ਪ੍ਰੇਮੀ-ਪ੍ਰੇਮਿਕਾ ਹੈ ਜਾਂ ਪਤੀ-ਪਤਨੀ?”
ਸੇਲਜ਼ਮੈਨ, ‘‘ਬਹੁਤ ਆਸਾਨ ਹੈ ਸਰ, ਜਿਹੜੇ ਚੁੱਪ-ਚਾਪ ਖਰੀਦਦਾਰੀ ਕਰ ਲੈਣ, ਉਹ ਪ੍ਰੇਮੀ-ਪ੍ਰੇਮਿਕਾ ਹਨ ਤੇ ਜੋ ਗੱਲ-ਗੱਲ ‘ਤੇ ਆਪਸ ਵਿੱਚ ਹੀ ਨਹੀਂ, ਮੇਰੇ ਨਾਲ ਵੀ ਝਗੜਾ ਕਰਨ, ਉਹ ਪਤੀ-ਪਤਨੀ ਹੁੰਦੇ ਹਨ।”
*******
ਇੱਕ ਵਿਅਕਤੀ ਦੀ ਇੱਕ ਅੰਗਰੇਜ਼ ਨਾਲ ਪੱਤਰ ਮਿੱਤਰਤਾ ਇੰਨੀ ਵਧ ਗਈ ਕਿ ਉਸ ਵੱਲੋਂ ਬੇਨਤੀ ਕਰਨ ‘ਤੇ ਅੰਗਰੇਜ਼ ਉਸ ਦੇ ਪਿੰਡ ਆ ਗਿਆ। ਰਾਤ ਨੂੰ ਉਸ ਵਿਅਕਤੀ ਨੇ ਅੰਗਰੇਜ਼ ਨੂੰ ਖੂਬ ਖੁਆਇਆ-ਪਿਆਇਆ ਅਤੇ ਸਵੇਰੇ ਉਠਦਿਆਂ ਦਹੀਂ ਦਾ ਕੌਲਾ ਭਰ ਕੇ ਉਸ ਦੇ ਅੱਗੇ ਰੱਖ ਦਿੱਤਾ। ਅੰਗਰੇਜ਼ ਨੇ ਪਹਿਲਾਂ ਕਦੇ ਦਹੀਂ ਨਹੀਂ ਦੇਖਿਆ ਸੀ। ਉਹ ਪੁੱਛਣ ਲੱਗਾ, ‘‘ਵ੍ਹਾਟ ਇਜ਼ ਦਿਸ?”
ਉਸ ਵਿਅਕਤੀ ਨੂੰ ਦਹੀਂ ਦੀ ਅੰਗਰੇਜ਼ੀ ਨਹੀਂ ਆਉਂਦੀ ਸੀ। ਸੋਚ-ਸੋਚ ਕੇ ਬੋਲਿਆ, ‘‘ਵੀ ਕੀਪ ਦ ਮਿਲਕ ਐਟ ਨਾਈਟ, ਇਨ ਦ ਮਾਰਨਿੰਗ ਇਟ ਬਿਕਮਜ਼ ਟਾਈਟ।”
********
ਸੱਤਪਾਲ (ਬਲਰਾਜ ਨੂੰ), ‘‘ਆਖਰ ਤੂੰ ਆਪਣੀ ਪਤਨੀ ਨੂੰ ਤਾਸ਼ ਤੇ ਜੂਆ ਖੇਡਣਾ ਸਿਖਾ ਹੀ ਦਿੱਤਾ?”
ਬਲਰਾਜ, ‘‘ਹਾਂ ਯਾਰ, ਇਹ ਆਈਡੀਆ ਵਧੀਆ ਰਿਹਾ। ਇਸ ਹਫਤੇ ਮੈਂ ਉਸ ਤੋਂ ਆਪਣੀ ਦਿੱਤੀ ਹੋਈ ਅੱਧੀ ਤਨਖਾਹ ਜਿੱਤ ਚੁੱਕਾ ਹਾਂ।”
********
ਇੱਕ ਸਿੱਧੀ-ਸਾਦੀ ਕੁੜੀ ਵਿਆਹ ਪਿੱਛੋਂ ਆਪਣੇ ਸਹੁਰੇ ਘਰ ਗਈ ਤਾਂ ਉਸ ਦੀ ਸੱਸ ਨੇ ਪਿਆਰ ਨਾਲ ਕਿਹਾ, ‘ਧੀਏ, ਅੱਜ ਤੋਂ ਇਸੇ ਨੂੰ ਆਪਣਾ ਘਰ ਸਮਝ, ਮੈਨੂੰ ਆਪਣੀ ਮਾਂ, ਆਪਣੇ ਸਹੁਰੇ ਨੂੰ ਆਪਣਾ ਪਿਤਾ ਸਮਝੀਂ।’
ਸ਼ਾਮ ਨੂੰ ਉਸ ਦਾ ਪਤੀ ਘਰ ਆਇਆ ਤਾਂ ਉਹ ਖੁਸ਼ੀ ਨਾਲ ਚੀਕ ਕੇ ਬੋਲੀ, ‘ਮਾਂ ਜੀ, ਭਾਅ ਜੀ ਆ ਗਏ।’
********
ਵੈਲੇਨਟਾਈਨ ਡੇ ਮੌਕੇ ਇੱਕ ਚੂਹੇ ਨੇ ਇੱਕ ਸ਼ੇਰਨੀ ਨੂੰ ਲਾਲ ਰੰਗ ਦਾ ਗੁਲਾਬ ਪੇਸ਼ ਕਰ ਕੇ ਕਿਹਾ, ‘ਡਾਰਲਿੰਗ, ਆਈ ਲਵ ਯੂ।’
ਸ਼ੇਰਨੀ ਉਸ ਵੱਲ ਦੇਖ ਕੇ ਬੋਲੀ, ‘ਕਦੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖੀ ਹੈ?’
ਚੂਹਾ ਬੋਲਿਆ, ‘ਪਾਗਲ, ਚਿਹਰੇ ਵਿੱਚ ਕੀ ਰੱਖਿਆ ਹੈ, ਤੂੰ ਮੇਰਾ ਕਾਂਫੀਡੈਂਸ ਦੇਖ।’
********
ਪਤਨੀ, ‘ਜੇ ਮੈਂ ਕਿਤੇ ਗੁਆਚ ਗਈ ਤਾਂ ਤੁਸੀਂ ਕੀ ਕਰੋਗੇ?’
ਪਤੀ, ‘ਮੈਂ ਨਿਰਮਲ ਬਾਬਾ ਦੇ ਦਰਬਾਰ ਵਿੱਚ ਜਾਵਾਂਗਾ।’
ਪਤਨੀ, ‘ਤੁਸੀਂ ਕਿੰਨੇ ਚੰਗੇ ਹੋ, ਉਥੇ ਜਾ ਕੇ ਤੁਸੀਂ ਕੀ ਕਹੋਗੇ?’
ਪਤੀ, ‘ਮੈਂ ਕਹਾਂਗਾ-ਨਿਰਮਲ ਮਹਾਰਾਜ, ਤੁਹਾਡੀ ਕਿਰਪਾ ਆਉਣੀ ਸ਼ੁਰੂ ਹੋ ਗਈ ਹੈ।’
********
ਪਾਪਾ, ‘‘ਪ੍ਰਿੰਸ, ਮੈਨੂੰ ਤੇਰੇ ਅਧਿਆਪਕ ਨੇ ਚਿੱਠੀ ਭੇਜ ਕੇ ਸੂਚਨਾ ਦਿੱਤੀ ਹੈ ਕਿ ਉਹ ਸਾਰੀ ਜ਼ਿੰਦਗੀ ਕੋਸ਼ਿਸ਼ ਕਰਨ, ਤਾਂ ਵੀ ਤੈਨੂੰ ਕੁਝ ਨਹੀਂ ਸਿਖਾ ਸਕਦੇ।”
ਪ੍ਰਿੰਸ, ‘‘ਪਾਪਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਅਧਿਆਪਕ ਕਿਸੇ ਲਾਇਕ ਨਹੀਂ।”
********
ਇੱਕ ਗਰੀਬ ਮੁੰਡੇ ਨੇ ਇੱਕ ਅਮੀਰ ਕੁੜੀ ਅੱਗੇ ਵਿਆਹ ਦੀ ਪੇਸ਼ਕਸ਼ ਰੱਖਦਿਆਂ ਕਿਹਾ, ‘‘ਡੀਅਰ, ਕੀ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ?”
ਅਮੀਰ ਕੁੜੀ ਉਸ ਦੀ ਸ਼ਕਲ ਵੱਲ ਦੇਖ ਕੇ ਬੋਲੀ, ‘‘ਤੇਰੇ ਨਾਲ ਵਿਆਹ ਕਰਵਾਉਣ ਨਾਲੋਂ ਚੰਗਾ ਹੈ ਕਿ ਮੈਂ ਆਤਮ-ਹੱਤਿਆ ਕਰ ਲਵਾਂ।”
ਗਰੀਬ ਮੁੰਡਾ ਖਿਝ ਕੇ ਬੋਲਿਆ, ‘‘ਕੰਬਖਤ ਮਰ ਜਾਵੇਂਗੀ, ਪਰ ਕਿਸੇ ਗਰੀਬ ਦੇ ਕੰਮ ਨਹੀਂ ਆਏਗੀ।”
********
ਪਿਓ, ‘‘ਧੀਏ, ਵੱਡੀ ਹੋ ਕੇ ਕੀ ਕਰੇਂਗੀ?”
ਧੀ, ‘‘ਵਿਆਹ।”
ਪਿਓ, ‘‘ਮਾੜੀ ਗੱਲ ਹੈ, ਹੁਣੇ ਤੋਂ ਕਿਸੇ ਦਾ ਮਾੜਾ ਸੋਚਣਾ ਠੀਕ ਨਹੀਂ।”
********
ਡਾਕਟਰ (ਰੋਗੀ ਨੂੰ), ‘‘ਤੁਸੀਂ ਆਪਣੇ ਮਨ ਵਿੱਚ ਇਹ ਗੱਲ ਬਿਠਾ ਲਵੋ ਕਿ ਤੁਸੀਂ ਠੀਕ ਹੋ ਗਏ ਹੋ।”
ਰੋਗੀ ਉਠ ਕੇ ਜਾਣ ਲੱਗਾ ਤਾਂ ਡਾਕਟਰ ਬੋਲਿਆ, ‘‘ਮੇਰੀ ਫੀਸ?”
ਰੋਗੀ, ‘‘ਤੁਸੀਂ ਵੀ ਆਪਣੇ ਮਨ ਵਿੱਚ ਇਹ ਗੱਲ ਬਿਠਾ ਲਵੋ ਕਿ ਤੁਹਾਡੀ ਫੀਸ ਤੁਹਾਨੂੰ ਮਿਲ ਗਈ ਹੈ।”
********
ਮੰਮੀ, ‘‘ਪ੍ਰੈਟੀ, ਤੇਰੀ ਮੈਡਮ ਨੇ ਤੈਨੂੰ ਕਿਉਂ ਮਾਰਿਆ?”
ਪ੍ਰੈਟੀ, ‘‘ਮੰਮੀ, ਮੈਂ ਕਲਾਸ ‘ਚ ਉਸ ਨੂੰ ਮੁਰਗੀ ਕਿਹਾ ਸੀ।”
ਮੰਮੀ, ‘‘ਤੂੰ ਉਸ ਨੂੰ ਮੁਰਗੀ ਕਿਉਂ ਕਿਹਾ ਸੀ?”
ਪ੍ਰੈਟੀ, ‘‘ਕਿਉਂਕਿ ਉਸ ਨੇ ਮੇਰੇ ਮੈਥ ਦੇ ਹਰ ਸਵਾਲ ਦੇ ਅੱਗੇ ਆਂਡਾ ਜਿਉਂ ਦਿੱਤਾ ਸੀ।”
********
ਮਿੱਲ ਦੇ ਮੈਨੇਜਰ ਨੇ ਇੱਕ ਮਜ਼ਦੂਰ ਨੂੰ ਝਿੜਕਦਿਆਂ ਪੁੱਛਿਆ, ‘‘ਮੈਨੇਜਰ ਮੈਂ ਹਾਂ ਜਾਂ ਤੂੰ?”
ਮਜ਼ਦੂਰ, ‘‘ਨਹੀਂ ਜਨਾਬ, ਮੈਨੇਜਰ ਤਾਂ ਤੁਸੀਂ ਹੀ ਹੋ।”
ਮੈਨੇਜਰ, ‘‘ਜੇ ਮੈਂ ਮੈਨੇਜਰ ਹਾਂ ਤਾਂ ਤੂੰ ਬੇਵਕੂਫਾਂ ਤੇ ਪਾਗਲਾਂ ਵਰਗੀਆਂ ਹਰਕਤਾਂ ਕਿਉਂ ਕਰ ਰਿਹਾ ਏੇਂ?”
***********
ਭਰਤ (ਮਹਿੰਦਰ ਨੂੰ), ‘‘ਕੀ ਹੋਇਆ, ਬੜਾ ਪ੍ਰੇਸ਼ਾਨ ਲੱਗ ਰਿਹਾ ਏਂ?”
ਮਹਿੰਦਰ, ‘‘ਯਾਰ, ਮੈਨੂੰ ਔਰਤ ਜਾਤ ‘ਤੇ ਭਰੋਸਾ ਨਹੀਂ ਰਿਹਾ।”
ਭਰਤ, ‘‘ਉਹ ਕਿਵੇਂ?”
ਮਹਿੰਦਰ, ‘‘ਮੈਂ ਫਰਜ਼ੀ ਨਾਂ ਨਾਲ ਇੱਕ ਅਖਬਾਰ ਦੇ ਕਲਾਸੀਫਾਈਡ ਵਿੱਚ ਵਿਆਹ ਲਈ ਇਸ਼ਤਿਹਾਰ ਦਿੱਤਾ ਤੇ ਖੁਦ ਨੂੰ ਬਹੁਤ ਅਮੀਰ ਦੱਸਿਆ। ਤੂੰ ਸੁਣ ਕੇ ਹੈਰਾਨ ਹੋਵੇਂਗਾ, ਬਾਕਸ ਨੰਬਰ ਵਿੱਚ ਜਿਹੜੀ ਚਿੱਠੀ ਸਭ ਤੋਂ ਪਹਿਲਾਂ ਆਈ, ਉਹ ਮੇਰੀ ਪ੍ਰੇਮਿਕਾ ਦੀ ਸੀ।”
********