ਉਹ ਵਿਅਕਤੀ ਬੋਲਿਆ, ‘ਚਾਚਾ, ਉਥੋਂ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਥੇ 4-5 ਸਾਲ ਦਾ ਬੱਚਾ ਵੀ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ।’
********
ਇੱਕ ਅੰਗਰੇਜ਼ ਤੇ ਭਾਰਤੀ ਗੱਲਾਂ ਕਰ ਰਹੇ ਸਨ। ਅੰਗਰੇਜ਼ ਬੋਲਿਆ, ‘‘ਸਾਡੇ ਦੇਸ਼ ਵਿੱਚ ‘ਈ-ਮੇਲ’ ਨਾਲ ਵਿਆਹ ਕਰਵਾਉਣ ਦਾ ਰਿਵਾਜ ਦਿਨੋ-ਦਿਨ ਵਧ ਰਿਹਾ ਹੈ।”
ਭਾਰਤੀ ਬੋਲਿਆ, ‘‘…ਪਰ ਸਾਡੇ ਦੇਸ਼ ਵਿੱਚ ਤਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਿਰਫ ‘ਫੀ-ਮੇਲ’ ਨਾਲ ਹੀ ਵਿਆਹ ਕਰਵਾਇਆ ਜਾਂਦਾ ਹੈ।”
__________________________________________________________________________________
ਆਲੋਕ (ਅਸ਼ੋਕ ਨੂੰ), ‘‘ਕਈ ਕੁੱਤੇ ਆਪਣੇ ਮਾਲਕਾਂ ਨਾਲੋਂ ਜ਼ਿਆਦਾ ਸਮਝਦਾਰ ਹੁੰਦੇ ਹਨ।”
ਅਸ਼ੋਕ, ‘‘ਤੈਨੂੰ ਕਿਵੇਂ ਪਤਾ ਲੱਗਾ?”
ਆਲੋਕ, ‘‘ਤੇਰੇ ਕੁੱਤੇ ਨੂੰ ਦੇਖ ਕੇ।”
********
ਇੱਕ ਡਾਕਟਰ ਕ੍ਰਿਕਟ ਦਾ ਤੇਜ਼ ਗੇਂਦਬਾਜ਼ ਸੀ। ਇੱਕ ਦਿਨ ਉਸ ਦੀ ਕੋਠੀ ਨੇੜੇ ਗਰਾਊਂਡ ਵਿੱਚ ਗੇਂਦਬਾਜ਼ ਦੇ ਨਾ ਆਉਣ ‘ਤੇ ਉਸ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ। ਸ਼ਾਮ ਨੂੰ ਘਰ ਆ ਕੇ ਉਹ ਆਪਣੀ ਪਤਨੀ ਨੂੰ ਕਹਿਣ ਲੱਗਾ, ‘‘ਨੇਹਾ, ਅੱਜ ਦਾ ਦਿਨ ਬਹੁਤ ਵਧੀਆ ਰਿਹਾ। 5 ਵਿਕਟਾਂ ਮਿਲ ਗਈਆਂ ਅਤੇ ਮੱਲ੍ਹਮ-ਪੱਟੀ ਕਰਨ ਲਈ ਦੂਜੀ ਟੀਮ ਦੇ 6 ਖਿਡਾਰੀ ਨਾਲ ਲੈ ਆਇਆ ਹਾਂ।”
********
__________________________________________________________________________________
ਇੱਕ ਮੁੰਡਾ ਆਪਣੀ ਪ੍ਰੇਮਿਕਾ ਲਈ ਮੁੰਦਰੀ ਖਰੀਦਣ ਸੁਨਿਆਰੇ ਕੋਲ ਗਿਆ। ਉਸ ਨੇ ਸ਼ੋਅਕੇਸ ਵਿੱਚ ਰੱਖੀ ਮੁੰਦਰੀ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਦੱਸਿਆ, ‘‘20 ਹਜ਼ਾਰ ਰੁਪਏ।”
ਇੰਨੀ ਜ਼ਿਆਦਾ ਕੀਮਤ ਸੁਣ ਕੇ ਮੁੰਡੇ ਦੇ ਮੂੰਹ ‘ਚੋਂ ਸਿਟੀ ਨਿਕਲ ਗਈ। ਫਿਰ ਉਸ ਨੇ ਉਸ ਤੋਂ ਵੀ ਸ਼ਾਨਦਾਰ ਮੁੰਦਰੀ ਬਾਰੇ ਪੁੱਛਿਆ, ‘‘ਅਤੇ ਇਹ ਕਿੰਨੇ ਦੀ ਹੈ?”
ਸੇਲਜ਼ਮੈਨ ਬੋਲਿਆ, ‘‘2 ਸੀਟੀਆਂ।”
**********
ਨੌਕਰੀ ਦਾ ਫਾਰਮ ਭਰਦਿਆਂ ਇੱਕ ਬਿਨੈਕਾਰ ਨੇ 2 ਸਵਾਲਾਂ ਦੇ ਜਵਾਬ ਇਸ ਤਰ੍ਹਾਂ ਦਿੱਤੇ : ਸਵਾਲ- “ਕੀ ਤੁਸੀਂ ਕਦੇ ਕਿਸੇ ਅਪਰਾਧ ‘ਚ ਫੜੇ ਗਏ ਹੋ।”
ਜਵਾਬ- “ਕਦੇ ਨਹੀਂ।”
ਸਵਾਲ- “ਕਿਉਂ?”
ਜਵਾਬ- “ਮੈਂ ਕਦੇ ਪਕੜ ‘ਚ ਹੀ ਨਹੀਂ ਆਇਆ।”
___________________________________________________________________________________
ਡਾਕਟਰ ਇੱਕ ਨੌਜਵਾਨ ਦੇ ਪਿੱਛੇ ਭੱਜ ਰਿਹਾ ਸੀ। ਇੱਕ ਆਦਮੀ ਨੇ ਪੁੱਛਿਆ, ‘‘ਕੀ ਹੋਇਆ? ਇਸ ਤਰ੍ਹਾਂ ਭੱਜ ਕਿਉਂ ਰਿਹਾ ਏਂ?”
ਡਾਕਟਰ, ‘‘ਚਾਰ ਵਾਰ ਅਜਿਹਾ ਹੋਇਆ ਹੈ, ਇਹ ਨੌਜਵਾਨ ਦਿਮਾਗ ਦਾ ਆਪ੍ਰੇਸ਼ਨ ਕਰਵਾਉਣ ਆਉਂਦਾ ਹੈ ਅਤੇ ਵਾਲ ਕਟਵਾ ਕੇ ਭੱਜ ਜਾਂਦਾ ਹੈ।”
********
ਮਿੱਲ ਮਾਲਕ (ਮੈਨੇਜਰ ਦੀ ਨੌਕਰੀ ਦੇ ਉਮੀਦਵਾਰ ਨੂੰ), ‘‘ਅਸੀਂ ਤੁਹਾਨੂੰ ਇਸ ਵੇਲੇ ਪੰਜ ਹਜ਼ਾਰ ਰੁਪਏ ਤਨਖਾਹ ਦੇ ਸਕਦੇ ਹਾਂ। ਇੱਕ ਸਾਲ ਬਾਅਦ ਤੁਹਾਡੀ ਤਨਖਾਹ ਸੱਤ ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ।”
ਉਮੀਦਵਾਰ, ‘‘ਫਿਰ ਮੈਂ ਇੱਕ ਸਾਲ ਬਾਅਦ ਆ ਜਾਵਾਂਗਾ।”
********
__________________________________________________________________________________
ਡਾਕਟਰ ਇੱਕ ਨੌਜਵਾਨ ਦੇ ਪਿੱਛੇ ਭੱਜ ਰਿਹਾ ਸੀ। ਇੱਕ ਆਦਮੀ ਨੇ ਪੁੱਛਿਆ, ‘‘ਕੀ ਹੋਇਆ? ਇਸ ਤਰ੍ਹਾਂ ਭੱਜ ਕਿਉਂ ਰਿਹਾ ਏਂ?”
ਡਾਕਟਰ, ‘‘ਚਾਰ ਵਾਰ ਅਜਿਹਾ ਹੋਇਆ ਹੈ, ਇਹ ਨੌਜਵਾਨ ਦਿਮਾਗ ਦਾ ਆਪ੍ਰੇਸ਼ਨ ਕਰਵਾਉਣ ਆਉਂਦਾ ਹੈ ਅਤੇ ਵਾਲ ਕਟਵਾ ਕੇ ਭੱਜ ਜਾਂਦਾ ਹੈ।”
********
ਮਿੱਲ ਮਾਲਕ (ਮੈਨੇਜਰ ਦੀ ਨੌਕਰੀ ਦੇ ਉਮੀਦਵਾਰ ਨੂੰ), ‘‘ਅਸੀਂ ਤੁਹਾਨੂੰ ਇਸ ਵੇਲੇ ਪੰਜ ਹਜ਼ਾਰ ਰੁਪਏ ਤਨਖਾਹ ਦੇ ਸਕਦੇ ਹਾਂ। ਇੱਕ ਸਾਲ ਬਾਅਦ ਤੁਹਾਡੀ ਤਨਖਾਹ ਸੱਤ ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ।”
ਉਮੀਦਵਾਰ, ‘‘ਫਿਰ ਮੈਂ ਇੱਕ ਸਾਲ ਬਾਅਦ ਆ ਜਾਵਾਂਗਾ।”
********
_________________________________________________________________________________
ਇੱਕ ਵਿਅਕਤੀ ਦੀ ਇੱਕ ਅੰਗਰੇਜ਼ ਨਾਲ ਪੱਤਰ ਮਿੱਤਰਤਾ ਇੰਨੀ ਵਧ ਗਈ ਕਿ ਉਸ ਵੱਲੋਂ ਬੇਨਤੀ ਕਰਨ ‘ਤੇ ਅੰਗਰੇਜ਼ ਉਸ ਦੇ ਪਿੰਡ ਆ ਗਿਆ। ਰਾਤ ਨੂੰ ਉਸ ਵਿਅਕਤੀ ਨੇ ਅੰਗਰੇਜ਼ ਨੂੰ ਖੂਬ ਖੁਆਇਆ-ਪਿਆਇਆ ਅਤੇ ਸਵੇਰੇ ਉਠਦਿਆਂ ਦਹੀਂ ਦਾ ਕੌਲਾ ਭਰ ਕੇ ਉਸ ਦੇ ਅੱਗੇ ਰੱਖ ਦਿੱਤਾ। ਅੰਗਰੇਜ਼ ਨੇ ਪਹਿਲਾਂ ਕਦੇ ਦਹੀਂ ਨਹੀਂ ਦੇਖਿਆ ਸੀ। ਉਹ ਪੁੱਛਣ ਲੱਗਾ, ‘‘ਵ੍ਹਾਟ ਇਜ਼ ਦਿਸ?”
ਉਸ ਵਿਅਕਤੀ ਨੂੰ ਦਹੀਂ ਦੀ ਅੰਗਰੇਜ਼ੀ ਨਹੀਂ ਆਉਂਦੀ ਸੀ। ਸੋਚ-ਸੋਚ ਕੇ ਬੋਲਿਆ, ‘‘ਵੀ ਕੀਪ ਦ ਮਿਲਕ ਐਟ ਨਾਈਟ, ਇਨ ਦ ਮਾਰਨਿੰਗ ਇਟ ਬਿਕਮਜ਼ ਟਾਈਟ।”
********
ਸੱਤਪਾਲ (ਬਲਰਾਜ ਨੂੰ), ‘‘ਆਖਰ ਤੂੰ ਆਪਣੀ ਪਤਨੀ ਨੂੰ ਤਾਸ਼ ਤੇ ਜੂਆ ਖੇਡਣਾ ਸਿਖਾ ਹੀ ਦਿੱਤਾ?”
ਬਲਰਾਜ, ‘‘ਹਾਂ ਯਾਰ, ਇਹ ਆਈਡੀਆ ਵਧੀਆ ਰਿਹਾ। ਇਸ ਹਫਤੇ ਮੈਂ ਉਸ ਤੋਂ ਆਪਣੀ ਦਿੱਤੀ ਹੋਈ ਅੱਧੀ ਤਨਖਾਹ ਜਿੱਤ ਚੁੱਕਾ ਹਾਂ।”
********
ਇੱਕ ਸਿੱਧੀ-ਸਾਦੀ ਕੁੜੀ ਵਿਆਹ ਪਿੱਛੋਂ ਆਪਣੇ ਸਹੁਰੇ ਘਰ ਗਈ ਤਾਂ ਉਸ ਦੀ ਸੱਸ ਨੇ ਪਿਆਰ ਨਾਲ ਕਿਹਾ, ‘ਧੀਏ, ਅੱਜ ਤੋਂ ਇਸੇ ਨੂੰ ਆਪਣਾ ਘਰ ਸਮਝ, ਮੈਨੂੰ ਆਪਣੀ ਮਾਂ, ਆਪਣੇ ਸਹੁਰੇ ਨੂੰ ਆਪਣਾ ਪਿਤਾ ਸਮਝੀਂ।’
ਸ਼ਾਮ ਨੂੰ ਉਸ ਦਾ ਪਤੀ ਘਰ ਆਇਆ ਤਾਂ ਉਹ ਖੁਸ਼ੀ ਨਾਲ ਚੀਕ ਕੇ ਬੋਲੀ, ‘ਮਾਂ ਜੀ, ਭਾਅ ਜੀ ਆ ਗਏ।’
********
ਵੈਲੇਨਟਾਈਨ ਡੇ ਮੌਕੇ ਇੱਕ ਚੂਹੇ ਨੇ ਇੱਕ ਸ਼ੇਰਨੀ ਨੂੰ ਲਾਲ ਰੰਗ ਦਾ ਗੁਲਾਬ ਪੇਸ਼ ਕਰ ਕੇ ਕਿਹਾ, ‘ਡਾਰਲਿੰਗ, ਆਈ ਲਵ ਯੂ।’
ਸ਼ੇਰਨੀ ਉਸ ਵੱਲ ਦੇਖ ਕੇ ਬੋਲੀ, ‘ਕਦੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖੀ ਹੈ?’
ਚੂਹਾ ਬੋਲਿਆ, ‘ਪਾਗਲ, ਚਿਹਰੇ ਵਿੱਚ ਕੀ ਰੱਖਿਆ ਹੈ, ਤੂੰ ਮੇਰਾ ਕਾਂਫੀਡੈਂਸ ਦੇਖ।’
********
ਪਤਨੀ, ‘ਜੇ ਮੈਂ ਕਿਤੇ ਗੁਆਚ ਗਈ ਤਾਂ ਤੁਸੀਂ ਕੀ ਕਰੋਗੇ?’
ਪਤੀ, ‘ਮੈਂ ਨਿਰਮਲ ਬਾਬਾ ਦੇ ਦਰਬਾਰ ਵਿੱਚ ਜਾਵਾਂਗਾ।’
ਪਤਨੀ, ‘ਤੁਸੀਂ ਕਿੰਨੇ ਚੰਗੇ ਹੋ, ਉਥੇ ਜਾ ਕੇ ਤੁਸੀਂ ਕੀ ਕਹੋਗੇ?’
ਪਤੀ, ‘ਮੈਂ ਕਹਾਂਗਾ-ਨਿਰਮਲ ਮਹਾਰਾਜ, ਤੁਹਾਡੀ ਕਿਰਪਾ ਆਉਣੀ ਸ਼ੁਰੂ ਹੋ ਗਈ ਹੈ।’
********
ਮਹਿਮਾਨ (ਦੋਸਤ ਨੂੰ), ‘‘ਮੈਂ ਸਾਰੀ ਦੁਨੀਆ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਦੀ ਸੈਰ ਕੀਤੀ ਹੈ।”
ਦੋਸਤ, ‘‘ਫਿਰ ਤਾਂ ਤੁਸੀਂ ਭੂਗੋਲ ਨਾਲ ਬਹੁਤ ਚੰਗੀ ਤਰ੍ਹਾਂ ਜਾਣੂ ਹੋਵੋਗੇ?”
ਮਹਿਮਾਨ, ‘‘ਮੈਂ ਉਥੇ ਵੀ ਇੱਕ ਹਫਤਾ ਠਹਿਰਿਆ ਸੀ, ਮੈਨੂੰ ਉਹ ਸ਼ਹਿਰ ਸੱਚਮੁੱਚ ਬੜਾ ਪਸੰਦ ਆਇਆ।”
********
ਅਪਰਾਧੀ ਸਰਗਣੇ ਨੂੰ ਆਪਣੇ ਗੈਂਗ ਦੇ ਇੱਕ ਮੈਂਬਰ ਦਾ ਫੋਨ ਆਇਆ। ਆਵਾਜ਼ ਪਛਾਣ ਕੇ ਸਰਗਣਾ ਖੁਸ਼ ਹੋ ਗਿਆ। ਸੋਚਿਆ ਲੱਗਦਾ ਹੈ ਕਿ ਕੰਮ ਹੋ ਗਿਆ ਹੋਵੇਗਾ, ਫਿਰ ਪੁੱਛਿਆ, ‘‘ਹਾਂ ਦੱਸ ਡੇਵਿਡ, ਕੀ ਗੱਲ ਹੈ?”
ਆਵਾਜ਼ ਆਈ, ‘‘ਬੌਸ, ਜਿਸ ਨੂੰ ਅਗਵਾ ਕਰਨ ਲਈ ਤੁਸੀਂ ਮੈਨੂੰ ਭੇਜਿਆ ਸੀ, ਉਸ ਨੇ ਮੈਨੂੰ ਅਗਵਾ ਕਰ ਲਿਆ ਹੈ।”
********
ਇੱਕ ਵਿਅਕਤੀ ਨੇ ਪੁਰਾਣੀ ਕਾਰ ਖਰੀਦੀ। ਉਸ ਦੇ ਇੱਕ ਖਾਸ ਦੋਸਤ ਨੇ ਉਸ ਨੂੰ ਵਧਾਈ ਦਿੰਦਿਆਂ ਪੁੱਛਿਆ, ‘‘ਸੁਣਾ ਯਾਰ, ਤੇਰੀ ਕਾਰ ਠੀਕ ਤਾਂ ਚਲਦੀ ਹੈ ਨਾ?”
ਕਾਰ ਵਾਲਾ ਦੁਖੀ ਲਹਿਜ਼ੇ ‘ਚ ਬੋਲਿਆ, ‘‘ਹੁਣ ਮੈਂ ਇਸ ਨੂੰ ਠੀਕ ਨਾ ਕਹਾਂ ਤਾਂ ਕੀ ਕਹਾਂ? ਹਾਰਨ ਤੋਂ ਇਲਾਵਾ ਸਭ ਕੁਝ ਵੱਜਦਾ ਹੈ।”
********
ਪਤੀ, ‘‘ਅੱਜ ਕੀ ਬਣਾ ਰਹੀ ਏਂ?”
ਪਤਨੀ, ‘‘ਜੋ ਤੁਸੀਂ ਕਹੋ।”
ਪਤੀ, ‘‘ਦਾਲ-ਚੌਲ ਬਣਾ ਲੈ।”
ਪਤਨੀ, ‘‘ਅਜੇ ਕੱਲ੍ਹ ਬਣਾਏ ਸਨ।”
ਪਤੀ, ‘‘ਬੈਂਗਣ ਦਾ ਭੜਥਾ?”
ਪਤਨੀ, ‘‘ਉਹ ਤਾਂ ਬੱਚੇ ਨਹੀਂ ਖਾਂਦੇ।”
ਪਤੀ, ‘‘ਮਟਰ-ਪਨੀਰ?”
ਪਤਨੀ, ‘‘ਮੈਨੂੰ ਚੰਗੇ ਨਹੀਂ ਲੱਗਦੇ।”
ਪਤੀ, ‘‘ਫਿਰ ਕੀ ਬਣਾ ਰਹੀ ਏਂ?”
ਪਤਨੀ, ‘‘ਜੋ ਤੁਸੀਂ ਕਹੋ।”
********